ਸਤਸੰਗਤਿ (Sat Sangat) ਅਤੇ ਨਾਮ (NAAM)
ਨਾ ਅਸੀਂ ਨਾਮ ਨੂੰ ਪਛਾਣਦੇ ਹਾਂ, ਨਾਂ ਸਤਗੁਰ ਨੂੰ, ਨਾ ਸਤਸੰਗਤਿ ਤੇ ਨਾ ਹੀ ਹੁਕਮ ਨੂੰ । ਸੁਰ, ਨਰ, ਮੁਨੀ ਜਨ ਸਬ ਖੋਜਦੇ ਪਏ ਨੇ । ਨਾਨਕ ਪਾਤਸ਼ਾਹ ਸਰੀ ਰਾਗ ਵਿੱਚ ਦਸਦੇ ਹਨ ।
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥ ਸਤਸੰਗਤਿ ਕੈਸੀ ਜਾਣੀਐ । ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ ਇਹੁ ਜਗਤੁ ਭਰਮਿ ਭੁਲਾਇਆ ॥ ਆਪਹੁ ਤੁਧੁ ਖੁਆਇਆ ॥
ਗੁਰ ਪਿਤਾ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਹੀ ਸਤਿਗੁਰ ਮੰਨਦੇ ਨੇ “ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥”
ਪ੍ਰਭੂ ਹਰੀ/ਅਕਾਲ ਪੁਰਖ ਦਾ ਭਾਣਾ ਹੀ ੳਸਦਾ ਹੁਕਮ ਅਤੇ ਉਸਦਾ ਨਾਮ ਹੈ । ਉਸਦਾ ਹੁਕਮ ਹੀ ਸੱਚ ਹੈ ਬਾਕੀ ਸਬ ਭਰਮ ਹੈ ਕੂੜ ਹੈ। ਉਸਦੇ ਹੁਕਮ ਨੂੰ ਗੁਰ ਪ੍ਰਸਾਦ ਮਨ ਕੇ ਗ੍ਰਹਣ ਕਰਨਾ ਉਸ ਪਰਮ ਪਿਤਾ ਪਰਮੇਸ਼ਰ ਦੇ ਹੁਕਮ ਅਤੇ ਸੱਚ ਤੇ ਖੜਨਾ ਹੀ ਸਤਸੰਗਤਿ ਹੈ । ਪਰਮੇਸਰ ਦੇ ਨਾਮ ਅਤੇ ਸਚ ਦੀ ਸੰਗਤਿ ਹੀ ਸੱਚੀ ਸੰਗਤ ਹੈ । ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਦਾਤ ਮੈਨੂੰ ਪਰਮੇਸ਼ਰ ਨੇ ਦਿੱਤੀ ਹੈ । ਮਨ ਇਸਨੂੰ ਨਹੀਂ ਮੰਨਦਾ ਤੇ ਭਟਕਦਾ ਹੈ ।
ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥ ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥
ਜਦ ਮਨ ਬੁੱਥ ਅਤੇ ਆਤਮ ਰਾਮ (ਆਤਮਾ) ਇਕ ਸੋਚ ਹੋ ਜਾਂਦੀ ਹੈ ਤੇ ਫਿਰ ਬ੍ਰਹਮ ਗਿਆਨ ਉਗਦਾ ਹੈ
ਸਲੋਕੁ ਮ ੧ ॥
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
ਗੁਰੂ ਪਾਤਸ਼ਾ ਫਰਮਾਂਦੇ ਨੇ ਸ਼ਰੀਰ ਨੂੰ ਕਸ਼ਟ ਦੇ ਕੇ ਤਪ ਕਰ ਕੇ ਵੀ ਹਉਮੇ ਨਹੀ ਜਾਣੀ ਤੇ ਪਰਮੇਸਰ ਦੀ ਪ੍ਰਾਪਤੀ ਨਹੀਂ ਹੋਣੀ। ਜੀਵਤ ਮਰਨਾ ਪੈਣਾ ਮਤਲਬ ਆਪਣੀ ਮਤ ਤਿਯਾਗ ਕੇ ਪਰਮੇਸਰ ਦਾ ਭਾਣਾ ਮੱਨਣਾ ਪੈਣਾਂ ਉਸ ਪਰਮਪਿਤਾ ਪਰਮੇਸਰ ਦੇ ਹੁਕਮ ਤੇ ਚਲਨਾ ਪੈਣਾ ਜੇ ਮੁਕਤ ਪਦਾਰਥ ਦੀ ਆਸ ਹੈ
ਸਿਰੀਰਾਗੁ ਮਹਲਾ ੩ ॥
ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥ ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥ ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥
ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥
ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥੧॥
(ਮੁਕਤਿ ਪਦਾਰਥੁ – ਚਾਰ ਪਦਾਰਥੁ ਵਿੱਚੋ ਇਕ ਪਦਾਰਥ ਹੈ ਜਿਹਨਾ ਬਾਰੇ ਗੁਰਬਾਣੀ ਵਿੱਚ ਦੱਸਿਆ ਹੈ “ਚਾਰਿ ਪਦਾਰਥ ਜੇ ਕੋ ਮਾਗੈ ॥”)