Holi (Festivel)or Hola (ਹੋਲਾ)
ਬਾਨ ਚਲੇ ਤੇਈ ਕੁੰਕਮ ਮਾਨੋ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ॥ ਢਾਲ ਮਨੋ ਡਫ ਮਾਲ ਬਨੀ ਹਥ ਨਾਲ ਬੰਦੂਕ ਛੁਟੇ ਪਿਚਕਾਰੀ॥ ਸ੍ਰਉਨ ਭਰੇ ਪਟ ਬੀਰਨ ਕੇ ਉਪਮਾ ਜਨੁ ਘੋਰ ਕੈ ਕੇਸਰ ਡਾਰੀ॥ ਖੇਲਤ ਫਾਗੁ ਕਿ ਬੀਰ ਲਰੇ ਨਵਲਾਸੀ ਲੀਏ ਕਰਵਾਰ ਕਟਾਰੀ॥
ਗੁਰੂ ਸਾਬ ਨੇ ਤਲਵਾਰ ਚਲਾਈ ਤੇ ਬਰਾਬਰ ਕਲਮ ਵੀ ਚਲਾਈ,ਗੁਰੂ ਸਾਹਬ ਨੇ ਖਾਲਸੇ ਨੂੰ ਜਾਤਾਂ ਤੋਂ ਰਹਿਤ ਕਰ ਦਿੱਤਾ ਖਾਲਸੇ ਦੀ ਆਪਣੀ ਜਾਤ ਨਹੀਂ,ਖਾਲਸਾ ਸਭ ਤੋਂ ਵੱਖਰਾ ਹੈ, ਤੇ ਜੇ ਕੋਈ ਜਾਤਾਂ ਪਾਤਾਂ ਜਾਂ ਗੋਤਾਂ ਵਿੱਚ ਬੱਝਿਆ ਹੋਇਆ ਉਹ ਕਦੇ ਵੀ ਖਾਲਸਾ ਨੀ ਹੋ ਸਕਦਾ, ਗੁਰੂ ਸਾਬ ਨੇ ਸੰਦੇਸ਼ ਦਿੱਤਾ ਕੇ ਜਦੋਂ ਖੂਨ ਨਾਲ ਯੋਧਿਆਂ ਦੇ ਬਸਤਰ ਰੰਗੇ ਜਾਂਣ, ਕਿ ਜਦੋ ਹਮਲਾਵਰ ਚੜ੍ਹ ਕੇ ਆਉਂਣ ਤਾਂ ਤੁਸੀਂ ਅਣਖ ਤੇ ਗੈਰਤ ਨਾਲ ਹਮਲਾਵਾਰਾਂ ਦਾ ਮੁਕਾਬਲਾ ਕਰਕੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਇਹ ਅਸਲ ਹੋਲੀ ਹੋਵੇਗੀ, ਇਹ ਨੀ ਕਿ ਉਹ ਤੁਹਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਣ ਤੇ ਤੁਸੀਂ ਹੋਲੀ ਹੈ ਹੋਲੀ ਹੈ ਕੂਕੀ ਜਾਓ।।ਜਦੋਂ ਯੋਧੇ ਹੱਥਾਂ ਵਿੱਚ ਢਾਲਾਂ ਫੜ੍ਹਕੇ ਤਲਵਾਰਾਂ ਨਾਲ ਇੱਕ ਦੂਜੇ ਤੇ ਵਾਰ ਕਰਨ ਤਾਂ ਜਾਪੇ ਜਿਵੇਂ ਇੱਕ ਦੂਜੇ ਉੱਤੇ ਲਾਲ ਰੰਗ ਬਰਸਾ ਰਹੇ ਹੋਣ, ਗੁਰੂ ਪਾਤਸ਼ਾਹ ਨੇ ਹੋਲੀ ਨੂੰ ਹੋਲੇ ਵਿੱਚ ਤਬਦੀਲ ਕਰ ਦਿੱਤਾ, ਸੋ ਹੋਲੀ ਵਾਲਿਆਂ ਨੂੰ ਉਹਨਾਂ ਦੀ ਹੋਲੀ ਮੁਬਾਰਕ ਤੇ ਸਾਰੇ ਖਾਲਸਾ ਪੰਥ ਨੂੰ ਹੋਲੇ ਮਹੱਲੇ ਦੀਆਂ ਮੁਬਾਰਕਾਂ