ਹਰਿਮੰਦਰ (Harmandir) and ਆਤਮ ਰਾਮੁ (Aatam Ram)
ਪਉੜੀ ॥
ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥
ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥ ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥
ਮਨਮੁਖ ਨਹੀਂ ਮੰਨਦੇ ਕੀ ਇਹ ਸਰੀਰ ਹੀ ਹਰਿਮੰਦਰ ਸਾਹਿਬ ਹੈ । ਪਰਮੇਸ਼ਰ ਨੂੰ ਅੰਦਰ ਭਾਲਣਾ ਹੈ ਬਾਹਰ ਨਹੀਂ ।
ਆਤਮ ਰਾਮੁ ਲੇਹੁ ਪਰਵਾਣਿ॥
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ॥
ਅਸਲੀ ਹਰਿਮੰਦਰ ਬਾਹਰ ਨਹੀਂ ਸਾਡੇ ਅੰਦਰ ਹੀ ਹੈ , ਮਨੁੱਖ ਦਾ ਆਪਣਾ ਅੰਦਰਲਾ ਸ਼ਰੀਰ(ਮਨੁ) ਜੀਵ ਦਾ ਆਪਣਾ ਮੂਲ ਹੀ ਹਰਿਮੰਦਰ ਹੈ ਜਿਵੇ ਕਿ ਗੁਰਬਾਣੀ ਵਿਚ ਹੁਕਮ ਹੈ :-
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ 1346
ਸਾਡਾ ਅੰਦਰਲਾ ਸ਼ਰੀਰ ਹੀ ਹਰਿਮੰਦਰ ਹੈ ਪਰ ਇਹ ਗੁਪਤ(ਕੋਈ ਆਕਾਰ ਨਹੀਂ, ਬੁੱਧੀ ਰੂਪ ਹੈ) ਰੂਪ ਵਿਚ ਹੈ | ਇਸ ਦੇ ਦਰਸ਼ਨ ਗੁਰਬਾਣੀ ਤੋਂ ਆਤਮ ਗਿਆਨ ਭਾਵ ਬਰਮ ਗਿਆਨ ਲੈਕੇ
(ਆਪਣੇ ਮਨੁ ਆਪ ਪੂਰਾ ਜਾਨ ਕੇ) ਹੀ ਕੀਤੇ ਜਾ ਸਕਦੇ ਹਨ |
ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥ ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥1059
ਹਰਿ ਮੰਦਰੁ ਹਰਿ ਜੀਉ ਸਾਜਿਆ, ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥ 542
ਰਾਗੁ ਸੋਰਠਿ ਮਹਲਾ ੫॥ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ॥੧॥ ਹਰਿ ਆਰਾਧਿ ਨ ਜਾਨਾ ਰੇ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ॥ ਹਰਿ ਜੀਉ ਨਾਮੁ ਪਰਿਓ ਰਾਮ ਦਾਸੁ॥ ਰਹਾਉ॥ ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ॥ ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ॥੨॥ ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ॥ ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ॥੩॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ॥੪॥੨॥੧੩॥ {ਪੰਨਾ 612}
ਸਾਡਾ ਅੰਦਰਲਾ ਸ਼ਰੀਰ ਹੀ ਹਰਿਮੰਦਰ ਹੈ ਇਹ ਹਰਿ ਨੇ ਆਪ ਬਣਾਇਆ ਹੈ ਤੇ ਇਸ ਵਿਚ ਆਪ ਹੀ ਰਹਿੰਦਾ ਹੈ |
