Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਭਗਉਤੀ ਕੌਣ/ਕੀ ਹੈ ?

ਸੋ ਭਗਉਤੀ ਜੋੁ ਭਗਵੰਤੈ ਜਾਣੈ॥ ਗੁਰਪਰਸਾਦੀ ਆਪੁ ਪਛਾਣੈ॥ ਧਾਵਤੁ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥ ਐਸਾ ਭਗਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥੨॥ ਅੰਤਰਿ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ॥ ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥ ਸਤਸੰਗਤਿ ਸਿਉ ਬਾਦੁ ਰਚਾਏ॥ ਅਨਦਿਨੁ ਦੁਖੀਆ […]

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥ ਅਹੋਈ ਰਾਖੈ ਨਾਰਿ ਦਾ ਅਰਥ ਦੂਜੀ ਜਨਾਨੀ ਰੱਖਣਾ ਨਹੀਂ ਹੈ। ਮਨ ਦਾ ਅਰਥ ਚੇਤਨ ਮਨ ਹੈ ਨਾ ਕਿ ਭਾਰ ਜੋ ਕੇ ਮਣ ਹੁੰਦਾ ਯਾ ਚਾਲੀ ਸੇਰ ਬਰਾਬਰ ਹੁੰਦਾ। ਗੁਰਮਤਿ ਅਨੁਸਾਰ ਹਰਿ ਕਾ ਸਿਮਰਨ ਨਾ ਕਰ ਕੇ ਦੁਸਰੀ […]

Practical ਕਰੋ ਕਹਿਣ ਵਾਲਿਆਂ ਲਈ, ਕਰਮ ਕਰਨ ਨੂੰ ਪ੍ਰਧਾਨਗੀ ਦੇਣ ਵਾਲਿਆਂ ਲਈ।

ਰਾਗੁ ਸੋਰਠਿ ਮਹਲਾ ੧ ਤਿਤੁਕੀ॥ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ॥ ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥ ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ॥੧॥ ਸੁਣਿ ਪੰਡਿਤ ਕਰਮਾ ਕਾਰੀ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ॥ ਰਹਾਉ॥ ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ॥ ਪਾਖੰਡਿ ਮੈਲੁ ਨ ਚੂਕਈ ਭਾਈ […]

ਸੁੱਖ ਕਿਵੇਂ ਮਿਲੇ?

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥੨੭॥ (ਰਾਮ ਕੌਣ – ਸਾਤੈਂ ਸਤਿ ਕਰਿ ਬਾਚਾ ਜਾਣਿ॥ ਆਤਮ ਰਾਮੁ ਲੇਹੁ ਪਰਵਾਣਿ॥* ਛੂਟੈ ਸੰਸਾ ਮਿਟਿ ਜਾਹਿ ਦੁਖ*॥ ਸੁੰਨ ਸਰੋਵਰਿ ਪਾਵਹੁ ਸੁਖ॥੮॥) ਘਟ ਅੰਦਰਲੀ ਜੋਤ/ ਆਤਮ ਹੀ ਰਾਮ ਹੈ। “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ […]

ਜਪਣਾ ਤੇ ਸਿਮਰਨ ਕਰਨਾ ? ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?

ਜਪਣ, ਅਰਾਧਣ ਅਤੇ ਸਿਮਰਨ ਕਰਨ ਦਾ ਸੰਬੰਧ ਨਾਮ ਨਾਲ ਹੈ । ਨਾਮ ਹੀ ਜਪੀਦਾ ਹੈ, ਨਾਮ ਦੀ ਹੀ ਅਰਾਧਣਾ ਕੀਤੀ ਜਾਂਦੀ ਹੈ ਅਤੇ ਨਾਮ ਦਾ ਹੀ ਸਿਮਰਨ ਕਰੀਦਾ ਹੈ । ਇਸ ਲਈ ਸਭ ਤੋਂ ਪਹਿਲਾਂ ਨਾਮ ਨੂੰ ਸਮਝ ਲੈਣਾ ਜਰੂਰੀ ਹੈ । ਗੁਰਮਤਿ ਅਨੁਸਾਰ ਗੁਰਬਾਣੀ ਅੰਦਰ ਨਾਮ ਸਮਾਇਆ ਹੋਇਆ ਹੈ, ਜਿਸ ਨੂੰ ਜਪ (ਸਮਝ) ਕੇ […]

ਨਾਹ ਕਿਛੁ ਜਨਮੈ ਨਹ ਕਿਛੁ ਮਰੈ

ਨਾਹ ਕਿਛੁ ਜਨਮੈ ਨਹ ਕਿਛੁ ਮਰੈ। ਆਪਨ ਚਲਿਤੁ ਆਪ ਹੀ ਕਰੈ। ਆਵਨ ਜਾਵਨ ਦ੍ਰਿਸਿਟ ਅਨਦ੍ਰਿਸਿਟ। ਆਗਿਆਕਾਰੀ ਧਾਰੀ ਸਭ ਸ੍ਰਿਸਿਟ। ਬਾਣੀ ਤਾ ਮੰਨਦੀ ਨਹੀ ਕੁਝ ਮਰਦਾ ਫੇਰ ਪਾਪ ਕਿਦਾ ਹੋਈਆ ( ਜੀਵ ਆਤਮਾ ਤੇ ਅਮਰ ਏ) ਓਹ ਤੇ ਮਰਦਾ ਨਹੀਂ ? ਫਿਰ ਮਰਦਾ ਤੇ ਪੰਜ ਭੂਤਕ ਸਰੀਰ ਏ ? ਫਿਰ ਆ ਜੀਵ ਹਤਿਆ, ਜੀਵ ਹਤਿਆ, ਕੇਹਿ […]

ਹਮਰਾ ਧੜਾ ਹਰਿ ਰਹਿਆ ਸਮਾਈ

ਹਮਰਾ ਧੜਾ ਹਰਿ ਰਹਿਆ ਸਮਾਈ ।।੧।। ਗੁਰਮੁਖਾ ਦਾ ਧੜਾ “ਸਚ” ਹਰਿ ਨਾਲ ਹੁੰਦਾ ਓਹ ਹਰਿ ਪ੍ਰਮੇਸਰ ਤਿਨ ਲੌਕ ਤੌ ਪਾਰ ਏ ਏਸ ਲਈ ਗੁਰਮੁਖਿ ਵੀ ਤਿਨ ਲੌਕ ਤੌ ਪਾਰ ਚੌਥੇ ਲੌਕ ਚ ਹੀ ਅਪਨੇ ਮੂਲ ਹਰਿ ਚ ਹੀ ਸਮਾ ਜਾਦੇ ਨੇ । ਜੋ ਸਚ ਦੇ ਆਸਿਕ ਹੁੰਦੇ ਨੇ ਗੁਰਮੁਖਿ ਓਹਨਾਂ ਦਾ ਕੋਇ ਬਾਹਰ ਮੁਖੀ ਧੜਾ […]

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ

“ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ” ਕਰੇ ਆ ਨਾ, ਧਰਮ ਸੀ ਨਾ ਏਹੇ, “ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ” ਬੁਧਿ ‘ਚ ਹਉਮੈ ਵਧਗੀ । ਜੇ ਪਤਾ ਲੱਗ ਜਾਂਦਾ, ਨਾ ਵਧਣ ਦਿੰਦੇ ? ਸਭ ਤੋਂ ਔਖੀ ਗੱਲ ਆ ਹਉਮੈ ਬੁੱਝਣਾ । ਇਸੇ ਕਰਕੇ “ਹਉਮੈ ਬੂਝੈ, ਤਾ ਦਰੁ ਸੂਝੈ” । ਜੀਹਨੇ ਹਉਮੈ […]

ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ਏਕਹਿ ਆਪਿ ਨਹੀ ਕਛੁ ਭਰਮੁ ॥

ਬ੍ਰਹਮ ਦੇ ਵਿੱਚੋਂ ਹੀ ਜਨ ਪੈਦਾ ਹੋਇਐ ,ਬੀਜ ਵਿੱਚੋਂ ਹੀ ਪੌਦਾ ਨਿਕਲਦੈ, ਜਨ ਅੰਦਰ ਪਾਰਬ੍ਰਮ ਹੈ। ਸ਼ਬਦ ਗੁਰੂ ਪ੍ਰਗਾਸ ਹੈ ਹਰਿ ਜਨ ਦੇ ਹਿਰਦੇ ਵਿੱਚ, ਹੁਕਮ ਪ੍ਰਗਟ ਹੁੰਦੈ, ਪੌਦੇ ਵਿੱਚ ਫਲ ਜਾਂ ਬੀਜ ਹੁੰਦੈ, ਬੀਜ ਵਿੱਚ ਪੌਦਾ ਹੁੰਦੈ ਕੁਝ ਇਸ ਤਰ੍ਹਾਂ ਦੀ ਗੱਲ ਹੈ | ਮਨ ਵੀ ਤਾਂ ਬ੍ਰਹਮ ਵਿੱਚੋਂ ਹੀ ਪੈਦਾ ਹੁੰਦੈ, ਜਦੋ ਇਹੀ […]

ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ

ਸਤੁ ਸੰਤੋਖੁ ਹੋਵੈ ਅਰਦਾਸਿ ॥ਤਾ ਸੁਣਿ ਸਦਿ ਬਹਾਲੇ ਪਾਸਿ ॥੧॥ ਸਤ – ਮੂਲ , ਸੰਤੋਖ – ਮਨ . ਜਦੋਂ ਮਨ ਸੰਤੋਖੀ ਹੋ ਜਾਵੇ ਤੇ ਸਤ ਨਾਲ ਮਿਲ ਜਾਵੇ ਤਾਂ ਇਹਨਾਂ ਦੋਨਾਂ ਦੀ ਅਰਦਾਸ ਦਰਗਾਹ ਅੱਗੇ ਹੁੰਦੀ ਹੈ . ਫਿਰ ਜਦੋਂ ਪਰਮੇਸ੍ਵਰ ਦੀ ਮਰਜੀ ਹੋਵੇ ਇਹ ਅਰਦਾਸ ਸੁਣਦਾ ਤੇ ਇਸ ਨੂੰ ਰਾਜਾ ਰਾਮ ਬਣਾ ਦਰਗਾਹ ਵਿਚ […]