Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਧੁਰ ਕੀ ਬਾਣੀ

ਗੁਰਬਾਣੀ ਧੁਰ ਕੀ ਬਾਣੀ ਹੈ “ਧੁਰ ਕੀ ਬਾਣੀ ਆਈ॥”। ਭਗਤਾਂ ਨੇ ਗੁਰੂਆਂ ਨੇ ਇਸਦਾ ਕ੍ਰੈਡਿਟ ਆਪਣੇ ਤੇ ਨਹੀਂ ਲਿਆ। ਆਪਣੇ ਆਪ ਨੂੰ ਦਾਸ ਹੀ ਕਹਿਆ “ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥( (ਮ ੧, ਰਾਗੁ ਵਡਹੰਸੁ, ੫੬੭)” । ਅਸੀਂ ਆਪਣੇ ਆਪ ਨੂੰ ਦਾਸ ਕਹ ਕੇ ਗੁਰੂਆਂ ਦਾ ਭਗਤਾਂ ਦਾ ਮੁਕਾਬਲਾ ਹੰਕਾਰ ਵੱਸ ਕਰਦੇ ਹਾਂ ਜਦ ਕੇ ਦਾਸ ਦਾ ਦਰਜਾ ਬਹੁਤ ਵੱਡਾ ਹੈ। ਦਾਸ ਉਹ ਹੈ ਜਿਸਨੇ ਆਪਣੀ ਮਤਿ ਤਿਆਗ ਦਿੱਤੀ ਹੈ ਤੇ ਹੁਣ ਸੰਮਪੂਰਣ ਸਮਰਪਿਤ ਹੈ ਪਰਮੇਸਰ ਨੂੰ। ਹੁਕਮ ਵਿੱਚ ਹੈ। ਆਪਣੇ ਆਪ ਨੂੰ ਪਰਮੇਸਰ ਨਹੀਂ ਕਹਿਆ ਭਗਤਾਂ ਨੇਂ। ਬਾਣੀ ਵਿੱਚ ੮ ਵਾਰ ਆਇਆ ਹੈ “ਜਨੁ ਨਾਨਕੁ ਹਰਿ ਕਾ ਦਾਸੁ ਹੈ….”। ਦਾਸ ਹੁਕਮ ਵਿੱਚ ਹੁੰਦਾ ਹੈ। ਮਾਲਿਕ ਤੇ ਪੂਰਣ ਭਰੋਸਾ ਹੁੰਦਾ ਹੈ। ਭਗਤਾਂ ਨੇ ਗੁਰੂਆਂ ਨੇ ਮੈਂ ਦੀ ਵਰਤੋ, ਹੰਕਾਰ ਦੀ ਵਰਤੋ ਨਹੀਂ ਕੀਤੀ। ਭਗਤਾਂ ਨੇ ਧੁਰੋਂ ਸਬਦ (ਹੁਕਮ) ਹੋਇਆ ਉਹੀ ਲਿਖਿਆ ਹੈ। ਉਹਨਾਂ ਜੋ ਲਿਖਿਆ ਆਪਣੇ ਉੱਤੇ ਨਹੀਂ ਲਿਆ ਨਾ ਹੀ ਬਾਣੀ ਤੇ ਕੋਈ ਕਲੇਮ ਕੀਤਾ। ਗੁਰੂਆਂ ਦੀ ਮਤਿ ਅਕਾਲ ਦੇ ਸਬਦ/ਹੁਕਮ ਨਾਲ ਰਲਦੀ ਹੈ ਇਸ ਕਾਰਣ ਗੁਰੂਆਂ ਤੇ ਭਗਤਾਂ ਦਾ ਦਰਜਾ ਅਕਾਲ ਰੂਪ ਹੈ।

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ॥(ਮ ੫, ੭੬੩)” – ਅਰਥ ਮੈਂ ਆਪ ਬੋਲਣਾ ਨਹੀਂ ਜਾਣਦਾ ਤੇ ਉਹੀ ਕਹ ਰਹਿਆ ਹਾਂ ਜੋ ਹੁਕਮ ਹੋਇਆ। ਹਰਿ ਨੇ ਭਗਤ ਨੂੰ ਇਹ ਖਜਾਨਾ ਬਖਸ਼ਿਆ ਹੈ, ਗੁਣ ਨੇ ਨਾਨਕ ਵਿੱਚ ਪਸਾਰਾ ਕੀਤਾ ਹੈ।

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ॥(ਮ ੧, ੪)” – ਜੋ ਇਹ ਲਿੱਖ ਰਿਹਾ ਹੈ ਕ੍ਰੈਡਿਟ ਨਾ ਦੇ ਬੈਠਣਾ, ਜਿਵੇਂ ਪਰਮੇਸਰ ਫ਼ਰਮਾ ਰਿਹਾ ਹੈ ਮੈਂ ਉਹੀ ਲਿਖ ਰਿਹਾ ਹਾਂ।

ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥( ਲਾਲੋ ਕੌਣ, ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥)” – ਜਿਦਾਂ ਖਸਮ ਦੀ ਬਾਣੀ ਖਸਮ ਤੋਂ ਆਵੇ ਉਦਾਂ ਹੀ ਗਿਆਨ ਲੈਣਾ।

ਮੈ ਹੋ ਪਰਮ ਪੁਰਖ ਕੋ ਦਾਸਾ॥ ਦੇਖਨ ਆਯੋ ਜਗਤ ਤਮਾਸਾ॥

ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥

ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ ਦਇਆਲ ਪੁਰਖ ਮਿਹਰਵਾਨਾ॥ ਹਰਿ ਨਾਨਕ ਸਾਚੁ ਵਖਾਨਾ॥੨॥

ਪੂਰੀ ਗੁਰਮਤਿ ਮੈਂ ਮਨਮਤਿ ਅਹੰਕਾਰ ਖਤਮ ਕਰਣ ਤੇ ਟਿਕੀ ਹੈ ਪਰਮੇਸਰ ਦੇ ਹੁਕਮ ਵਿੱਚ ਆਉਣ ਤੇ ਟਿਕੀ ਹੈ।

“ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥” – ਕਰਤਾ ਤੂੰ ਹੈਂ ਮੈਂ ਨਹੀਂ, ਜੇ ਚਾਹਾਂ ਵੀ ਤੇ ਕੁੱਝ ਕਰ ਨਹੀਂ ਸਕਦਾ।

ਤੁਮ ਸਮਰਥ ਸਦਾ ਸੁਖਦਾਤੇ ॥

ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥

ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ॥

ਤੂੰ ਊਚ ਅਥਾਹੁ ਅਪਾਰੁ ਅਮੋਲਾ ॥

ਤੂ ਠਾਕੁਰੁ ਤੁਮ ਪਹਿ ਅਰਦਾਸਿ ॥

ਤੂ ਕਰਤਾ ਸਭੁ ਕੋ ਤੇਰੈ ਜੋਰਿ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ॥੧॥ 

ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥

ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ॥੨॥

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥੪੦॥

ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ॥ ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ॥ ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ॥ ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ॥੧॥

ਇਤਨਾ ਗਿਆਨ, ਇਤਨੀ ਸੋਝੀ ਹੋਵੇ। ਬਾਬਾ ਆਪ ਅਕਾਲ ਰੂਪ ਹੋਵੇ ਤੇ ਲਿਖ ਦੇਵੇ “ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ॥੧॥” ਤੇ ਸਾਡੇ ਵਿੱਚੋ ਕਈ ਹਨ ਜੋ ਮਾੜਾ ਮੋਟਾ ਗਿਆਨ ਲੈਕੇ, ਲੀੜੇ ਪਾ ਕੇ ਹੀ ਧਰਮੀ ਅਖਾਉਂਦੇ ਹਨ। ਆਪਣੇ ਆਪ ਨੂੰ ਦਾਸ ਕਹਾਉਂਦੇ ਹਨ ਤੇ ਫੇਰ ਕਰਮ ਕਾਂਡ ਵੀ ਕਰੀ ਜਾਂਦੇ। ਬਾਣੀ ਦੀ ਵਿਚਾਰ ਰਾਹੀਂ ਹੁਕਮ ਵਿੱਚ ਆ ਕੇ ਦਾਸ ਬਣਨਾ ਸੀ ਪਰ ਸੰਸਾਰੀ ਕੰਮਾਂ ਦੇ ਬੰਧਨਾਂ ਤੋ ਹੀ ਮੁਕਤ ਨਹੀਂ ਹੋਏ। ਗੁੱਸਾ ਭਰਿਆ, ਦ੍ਵੇਸ਼, ਈਰਖਾ ਨਾਲ ਭਰੇ ਹੋਏ ਨੇ। ਆਪਣੇ ਮਾਨ ਅਪਮਾਨ, ਲਾਭ ਹਾਨੀ, ਜੀਵਨ ਮਰਣ, ਖਿਆਤੀ ਦੇ ਚੱਕਰ ਵਿੱਚ ਫਸੇ ਹੋਏ ਨੇ॥ ਮਾੜਾ ਜਹਿਆ ਮਾਣ ਨਾ ਮਿਲੇ ਕਿਤੇ ਤਾਂ ਡੋਲ ਜਾਂਦੇ ਨੇ। ਬਾਣੀ ਨੂੰ ਵਿਚਾਰ ਕੇ ਗੁਣ ਧਾਰਣ ਹੋਣੇ ਨੇ।

ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ॥ ਜਾ ਕੈ ਰਿਦੈ ਭਾਉ ਹੈ ਦੂਜਾ॥ ਰੇ ਜਨ ਮਨੁ ਮਾਧਉ ਸਿਉ ਲਾਈਐ॥ ਚਤੁਰਾਈ ਨ ਚਤੁਰਭੁਜੁ ਪਾਈਐ ॥

ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ ॥ ਪੰਨਾ ੯੪੫

To continue…