Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਤਿਆਗ

ਸਲ ਤਿਆਗੀ ਤੇ ਮਾਯਾ ਦਾ ਪ੍ਰਭਾਵ ਨੀ ਹੁੰਦਾ ਭਾਂਵੇ ਓਸਨੂੰ ਹੁਕਮ ਅਨੁਸਾਰ ਭਿਖਾਰੀ ਬਣਕੇ ਵੀ ਰਹਿਣਾ ਪਵੇ,ਓਸਦੀ ਅਵਸਥਾ ਤਾਂ ਇਹ ਹੁੰਦੀ ਆ

“ਜੌ ਰਾਜੁ ਦੇਹਿ ਤ ਕਵਨ ਬਡਾਈ ॥ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥”

ਓਹ ਹੁਕਮ ਨੂੰ ਮਿੱਠਾ ਕਰਕੇ ਹੀ ਮੰਨਦਾ ਹੈ। ਇਹ ਅਵਸਥਾ ਪੈਦਾ ਹੁੰਦੀ ਕਮਾਈ ਵਾਲਿਆਂ ਦੀ ਸੰਗਤ ਕਰਕੇ ਜਿੰਨਾਂ ਨੇ ਆਪਣਾ ਆਪ ਖੋਜਿਆ ਹੈ। ਜਥੇਦਾਰ ਬਾਬਾ ਚੇਤ ਸਿੰਘ ਜੀ ੯੬ ਕਰੌੜੀ ਬੁੱਢੇ ਦਲ ਦੇ ਤਿਆਗੀ ਬੈਰਾਗੀ ਜਥੇਦਾਰ ਹੋਏ ਕਿਓਂਕਿ ਓਹਨਾਂ ਨੇ ਸੰਗਤ ਵੀ ਕਮਾਈ ਵਾਲਿਆਂ ਦੀ ਕੀਤੀ ਤੇ ਆਪ ਵੀ ਬਹੁਤ ਕਮਾਈ ਕੀਤੀ। ਨਾਮ ਕੀ ਕਿਰਤ ਸਬਤੋਂ ਉੱਤਮ ਕਿਰਤ ਹੈ। ਜਿਹੜਾ ਗੁਰਮਮੱਖ ਮਾਯਾ ਤੋਂ ਉਦਾਸ ਹੋ ਗਿਆ,ਮਾਯਾ ਓਸਦੀ ਦਾਸੀ ਹੈ।