Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅੰਮ੍ਰਿਤੁ

ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥

ਅੰਮ੍ਰਿਤੁ ਪੀਣ ਨਾਲ ਅਮਰ ਹੋ ਜਾਂਦਾ ਹੈ,,,,

ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤੀਖ ਜ਼ਾਇ

ਜੋ ਸ਼ਬਦ ਗੁਰੂ ਸਾਨੂ ਅੰਦਰੋ ਸੁਣਦਾ ਓਹ ਅੰਮ੍ਰਿਤ ਏ ਫਿਰ ਓਸ ਤਿਖ ਪਿਆਸ ਬੁਝਦੀ ਏ ਫਿਰ ,,,ਜੋ ਅਸੀ ਅੰਮ੍ਰਿਤ ਨੂ ਬਾਹਰਲੇ ਬਦੇਹੀ (ਸਰੀਰ) ਵਾਲੇ ਮੂੰਹ ਨਾਲ ਪੀਂਦੇ ਆ,,ਓਹ ਖੰਡੇ ਬਾਟੇ ਦੀ ਪਾਹੁਲ ਏ ,,??? ਪਹੁਲ ਤੇ ਅੰਮ੍ਰਿਤ ਚ ਫਰਕ ਏ ?? ਜੋ ਨਾਮੁ ਅੰਮ੍ਰਿਤ ਏ ਓਸ ਨੂ ਬਾਹਰਲੇ ਮੂੰਹ ਨਾਲ ਪੀਣ ਦੀ ਲੋੜ ਹੀ ਨਹੀ ਰਹਿਣੀ । ਗੁਰਬਾਣੀ ਦਾ ਫੁਰਮਾਨ ਏ,,,ਜੇਕਰ ਬਾਹਰਲੇ ਮੂੰਹ ਨਾਲ ਹੀ ਅੰਮ੍ਰਿਤ ਪੀ ਹੁੰਦਾ ਹੈ ,,,,,,ਤਾਂ ਫਿਰ ਬਾਹਰਲੀ ਬਦੇਹੀ (ਸਰੀਰ) ਨੂੰ ਅਮਰ ਹੋਣਾ ਚਾਹੀਦਾ ਹੈ, ਲੇਕਿਨ ਇਹ ਤਾਂ ਬਾਹਰਲਾ ਸਰੀਰ ਕਿਸੇ ਦਾ ਵੀ ਅਮਰ ਨਹੀ ਹੁੰਦਾ,,, ਇੱਥੋ ਸਪਸ਼ਟ ਹੁੰਦਾ ਹੈ ਕਿ ਅਮ੍ਰਿਤ ਵੀ ਮਨ ਦੇ ਪੀਣ ਵਾਲਾ ਹੈ ਅਤੇ ਅਮਰ ਵੀ ਨਿਰਾਕਾਰੀ ਜੋਤਿ ਸਰੂਪ ਕਰਕੇ ਹੀ ਹੋਣਾ ਹੈ , ਮੁਕਤੀ ਤੋ ਬਾਅਦ ਜਨਮ ਪਦਾਰਥ ਮਿਲਣਾ ਹੈ । ਇਹੀ ਪਰਮਪਦ ਹੈ।