Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰਬ ਦਿਖਾਈ ਕਿਉ ਨਹੀਂ ਦਿੰਦਾ

ਕੁੱਝ ਭੁੱਲੇ ਭਟਕੇ ਜੀਵ ਐਸੀ ਕੁਤਰਕ ਕਰਦੇ ਹਨ ਕਿ ਜਿਸ ਨੂੰ ਅਸੀ ਸਾਰੇ ਰਬ ਰਬ ਕਰਦੇ ਹਾਂ ਉਹ ਦਿਖਾਈ ਕਿਉ ਨਹੀਂ ਦਿੰਦਾ

ਸੋ ਦਿਖਾਈਂ ਤਾ ਦੁੱਧ ਵਿੱਚੋ ਘਿਉ ਵੀ ਨਹੀਂ ਦਿੰਦਾ ਪਰ ਦੁੱਧ ਵਿੱਚ ਘਿਉ ਹੁੰਦਾ ਹੈ ਦਿਖਾਈ ਲਕੜਾ ਵਿੱਚ ਅਗ ਵੀ ਨਹੀਂ ਦਿੰਦੀ ਪਰ ਲਕੜਾ ਵਿੱਚ ਅਗ ਹੁੰਦੀ ਹੈ ਪਰ ਅਗ ਤੇ ਘਿਉ ਨੂੰ ਪਰਗਟ ਕਰਨ ਦੀ ਇਕ ਬਿਧੀ ਹੈ ਇਕ ਪ੍ਰਕਿਰਿਆ ਹੈ ਜਿਸ ਨਾਲ ਇਹ ਦੋਵੇ ਤਤ ਪਰਗਟ ਹੁੰਦੇ ਹਨ

ਇਸੇ ਤਰਾਂ ਸਾਡੇ ਸਾਰੇ ਜੀਵਾਂ ਪਸ਼ੂ ਪੰਛੀ ਰੁੱਖ ਮਨੁੱਖ ਅੰਦਰ ਉਸ ਇਕ ਕਰਤੇ ਪੁਰਖ ਦਾ ਵਾਸ ਹੈ ਬਸ ਉਸ ਕਰਤੇ ਪੁਰਖੁ ਨੂੰ ਜਾਨਣ ਦੀ ਬਿਧੀ ਗੁਰਬਾਣੀ ਵਿਚ ਦਰਜ ਹੈ ਜੋ ਕਿ ਗੁਰਬਾਣੀ ਨੂੰ ਖੋਜ ਬੁਝਕੇ ਪਤਾ ਚੱਲਦੀ ਹੈ

ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ।।

ਸੱਚੇ ਪੁਰਖਿ ਅਲਖਿ ਸਿਰਜਿ ਨਿਹਾਲਿਆ।।

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥

ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥

ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥

ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥