Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਵੈਰ ਵਿਰੋਧ ਅਤੇ ਕੀਰਤਨ ਦਾ ਅਸਰ

ਵੈਰ ਵਿਰੋਧ ਮਿਟੇ ਤਿਹ ਮਨ ਤੇ ॥
ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥

ਗੁਰਬਾਣੀ ਵਿਚ ਉਪਦੇਸ਼ ਹੈ ਕੇ ਜੋ ਗੁਰਮੁਖ ਕੀਰਤਨ ਸੁਣਦੇ ਨੇ, ਓਹਨਾ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦਾ ਹੈ। ਕਿਸੇ ਨਾਲ ਵੀ ਵੈਰ ਨਹੀਂ ਕਰਦੇ, ਕਿਸੇ ਦਾ ਵਿਰੋਧ ਨਹੀਂ, ਕਿਓਂ ਕੇ ਜੋ ਹੁੰਦਾ ਉਹ ਹੁਕਮ ਵਿਚ ਹੁੰਦਾ। ਸਭ ਘਟ ਘਟ ਵਿਚ ਬ੍ਰਹਮ ਹੈ ਸੋ ਫਿਰ ਵੈਰ ਵਿਰੋਧ ਕਿਸ ਨਾਲ ? ਇਹ ਤਬਦੀਲੀ ਹਰਿ ਕੀਰਤਨ ਸੁਣਨ ਆ ਜਾਣੀ ਚਾਹੀਦੀ ਹੈ। ਪਰ ਅਸੀਂ ਸਾਰੀ ਉਮਰ ਕੀਰਤਨ ਸੁਨ ਕੇ ਵੀ ਸਭ ਨਾਲ ਵੈਰ ਪਾਲੀ ਬੈਠੇ ਹਾਂ ? ਇਕ ਧਰਮ ਵਾਲਾ ਦੂਜੇ ਨੂੰ ਨਫਰਤ ਕਰਦਾ, ਇਕ ਫਿਰਕਾ ਦੂਸਰੇ ਨੂੰ, ਇਕ ਜਥੇਬੰਦੀ ਦੂਜੀ ਨੂੰ, ਉੱਚੀ ਜਾਤ ਵਾਲਾ ਨੀਵੀਂ ਜਾਤ ਵਾਲੇ ਨੂੰ, ਘਰ ਰਿਸ਼ਤੇਦਾਰੀਆਂ ਵਿਚ ਹੀ ਵਿਰੋਧੀ ਹੋਏ ਬੈਠੇ ਹਾਂ !!! ਗੁਰ ਉਪਦੇਸ਼ ਤਾਂ ਗਲਤ ਨਹੀਂ ਹੋ ਸਕਦਾ ਪਰ ਮੈਨੂੰ ਲਗਦਾ ਅਸੀਂ ਕੀਰਤਨ ਸੁਣਦੇ ਹੀ ਨਹੀਂ।