Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਮਤਿ ਅਨੁਸਾਰ ਸਾਹਿਬੁ ਕੌਣ?

ਸਾਹਿਬੁ ਜੋ ਖਿਰਦਾ ਨਹੀਂ। ਸਿਰਫ ਇਕ ਨਾਲ ਹੀ ਲਗ ਸਕਦਾ ਹੈ, ਹੋਰ ਸਬ ਕੁਝ ਨਾਸ਼ਵਾਨ ਹੈ । ਅਸੀਂ ਹਰ ਵਸਤੂ ਮਗਰ ਸਾਹਿਬ ਲਾ ਦਿੰਦੇ ਹਾਂ ਅਗਿਆਨਤਾ ਵੱਸ “ਰੁਮਾਲਾ ਸਾਹਿਬ” “ਪੀੜਾ ਸਾਹਿਬ”

ਫਿਰ ਅਹਿਮ ਸਵਾਲ ਇਹ ਬਣਦਾ ਕੀ:
ਕਿਹੜੀ ਕਿਹੜੀ ਵਸਤੂ ਨਾਲ ਸਾਹਿਬੁ ਨਹੀਂ ਲੱਗ ਸਕਦਾ ਕਿਹੜੀ ਵਸਤੂ ਨਾਲ ਲੱਗ ਸਕਦਾ।

ਸਾਹਿਬੁ ਨਿਤਾਣਿਆ ਕਾ ਤਾਣੁ ॥
ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥

ਆਇ ਨ ਜਾਈ = ਉਹ ਨਾ ਜੰਮਦਾ ਨਾ ਮਰਦਾ
ਥਿਰੁ = ਸਦਾ ਕਾਇਮ ਰਹਣ ਵਾਲਾ
ਸਚੁ = ਪਰਮਾਤਮਾ ਜੋ ਸਦਾ ਕਾਇਮ ਰਹਿੰਦਾ ਦਾ ਬਾਕੀ ਸਬ ਵਸਤੁਆਂ ਨਾਸ ਮਾਨ ਨੇ ਝੂਠ ਨੇ “ਜਗ ਰਚਨਾ ਸਬ ਝੂਠ ਹੈ”
ਜਾਣੁ = ਜਾਣ-ਪਛਾਣ ਪਾ, ਡੂੰਗੀ ਸਾਂਝ ਬਣਾ

“ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ”

“ਮਨ ਏਕੋ ਸਾਹਿਬੁ ਭਾਈ ਰੇ ॥”

“ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥”

“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥”

ਮੇਰੇ ਸਜਣ ਆਤਮ ਰਾਮ ਮੈ ਤੇਰੀ ਸ਼ਰਣ ਆਇਆ ਹਾਂ ਤੂੰ ਮੇਨੂੰ ਆਸੀਸ ਦੇ ਕੇ ਮੇਰਾ ਮੇਲ ਸੱਚੇ ਸਾਹਿਬ ਪਰਮੇਸਰ ਨਾਲ ਹੋਵੇ

“ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥”

“ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥
ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥
ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥
ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥
ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥”