Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਾਨ, ਅਪਮਾਨ ਅਤੇ ਅਭਿਮਾਨ

ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥”

“ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥”

“ਆਸਾ ਮਹਲਾ ੧ ਤਿਤੁਕਾ ॥

ਕੋਈ ਭੀਖਕੁ ਭੀਖਿਆ ਖਾਇ ॥

ਕੋਈ ਰਾਜਾ ਰਹਿਆ ਸਮਾਇ ॥

ਕਿਸ ਹੀ ਮਾਨੁ ਕਿਸੈ ਅਪਮਾਨੁ ॥

ਢਾਹਿ ਉਸਾਰੇ ਧਰੇ ਧਿਆਨੁ ॥”

“ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥”

ਗੁਰਬਾਣੀ ਅਨੁਸਾਰ ਮਾਨ ਅਪਮਾਨ ਦੀ ਪਰਵਾਹ ਸੇਵਕ ਗੁਰਮੁੱਖ ਨਹੀਂ ਕਰਦਾ। ਪਰਮੇਸਰ ਭਾਣੇ ਉਸਦੀ ਰਜਾ ਵਿੱਚ ਰਹਿੰਦਾ ਹੈ । “ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥” ਜੇ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥” ਫੇਰ ਮਾਨ ਦੇਣ ਵਾਲਾ ਮਾਨ ਲੈਣ ਵਾਲਾ ਦੋਨੋ ਹੀਂ ਉਹ ਆਪ ਹੈ ਫਿਰ ਕੀ ਫਰਕ ਪੈਂਦਾ । ਨਾਲੇ ਸੱਚ ਦੀ ਪੂਜਾ ਕਰਨ ਵਾਲਾ ਪਰਮੇਸਰ ਦਾ ਚਾਕਰ ਹੋਵੇ ਉਸਨੂੰ ਮਾਨ ਅਪਮਾਨ ਨਾਲ ਕੀ ਮਤਲਬ ਉਸਦੇ ਲਈ ਹਰ ਵਸਤੂ ਗੁਰਪ੍ਰਸਾਦ ਹੈ ।

ਜੇ ਦੁਨਿਆਵੀ ਦਠਿਸ਼ਟੀ ਨਾਲ ਵੇਖੀਏ ਤਾਂ ਮਾਨ ਅਪਮਾਨ ਦਾ ਮਤਲਬ ਲਿਹਾਜ ਕਰਨਾ ਪੈਣਾ ਜੇ ਕੋਈ ਗਲਤ ਕਰੇ ਤਾਂ ਵੀ ਚੁੱਪ ਰਹਣਾਂ ਪੈਣਾ ਫੇਰ ਵੀ ਮਾਨ ਮਿਲੇ ਇਸਦੀ ਕੋਈ ਗਰੰਟੀ ਨਹੀਂ ਬਾਣੀ ਸੱਚ ਦਾ ਮਾਰਗ ਦੱਸਦੀ ਕੋਈ ਲਿਹਾਜ ਨਹੀਂ ਕਰਦੀ । ਜੇ ਨਾਨਕ ਲਿਹਾਜ ਕਰਦਾ ਤਾਂ ਜਨੇਊ ਪਾ ਲੈਂਦਾ ਬਾਪੂ ਦੇ ਕਹਣ ਤੇ ਕੀ ਫਰਕ ਪੈਣਾ ਸੀ ਪਰ ਨਹੀਂ ਸੱਚ ਦੇ ਮਾਰਗ ਦੇ ਨਾਨਕ ਪਾਤਸ਼ਾਹ ਸੀ ਕੋਈ ਲਿਹਾਜ ਨਹੀਂ ਕੀਤਾ । ਕਬੀਰ ਨੇ ਹਾਥੀ ਦੇ ਪੈਰ ਥੱਲੇ ਵੀ ਸੱਚ ਨਹੀਂ ਛੱਡਿਆ। ਜੇ ਪਰਮੇਸਰ ਦੀ ਚਾਕਰੀ ਕਰਨੀ ਸੇਵਾ ਕਰਨੀ ਤਾਂ ਮਾਨ ਅਪਮਾਨ ਨਹੀਂ ਮੱਨਣਾ । ਜੇ ਮਾਨ ਦੇਣਾ ਉਸਨੇ ਆਪ ਦੇਣਾ ਜੇ ਨਹੀਂ ਤਾ ਨਾ ਸਹੀ ।