Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਰਨ

ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥

ਮਰਨ ਤੌ ਜਗਤ ਡਰ ਰਿਹਾ ਲ਼ਬੀ ਉਮਰ ਦੀ ਕਾਮਨਾ ਜੀਵਨ ਦੀ ਇਛਾ ਹਰੇਕ ਅੰਦਿਰ ਹੈ ਕੋਇ ਮਰਨਾ ਨਹੀ ਚਾਹੁੰਦਾ ?

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥

ਕਬੀਰ ਜੀ ਦਸ ਰਹੇ ਨੇ ਕਿ ਹਰ ਰੋਜ ਜਗੁ ਚ ਲੋਕੀ ਪੰਜ ਭੂਤਕ ਸਰੀਰ ਮਰ ਰਹੇ ਨੇ ? ਪਰ ਜੋ ਅਸਲੀ ਮਰਨਾ ਓਹ ਤੇ ਕਿਸੇ ਜਾਣਿਆ ਹੀ ਨਹੀ ?

ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥

ਜੋ ਗੁਰ ( ਗਿਆਨ ) ਦੇ ਪ੍ਰਸਾਦ ਨਾਲ ਜੀਵਤ ( ਜ਼ਿਓਦੇ ਜੀਅ ) ਮਰੈ ਭਾਵ ਆਪਣਾ ਮਨ ਜਿਤ ਕਿ ਹੁਕਮ ਨੂ ਬੁਝ ਕਿ ਮਰਦਾ ਓਹ ਸਰੀਰ ਚ ਰੇਹਦੇ ਰੇਹਦੇ ਹੀ ਮੁਕਤਿ ( ਮਰ ) ਜਾਦਾ ਤਾ ਫਿਰ ਉਸਦਾ ਦੁਬਾਰਾ ਮਰਨ ਨਹੀ ਹੁੰਦਾ ਓਹ ਸਰੀਰ ਤੌ ਉਪਿਰ ਉਠ ਜਾਦਾ ਓਸ ਨੂ ਸਰੀਰ ਜਾਣ ਦਾ ਭੈ ਚੁਕਿਆ ਜਾਦਾਂ ਨਿਰਭੈ ਹੋ ਜਾਦਾਂ ਨਿਰਵੈਰ ਹੌ ਜਾਦਾ ਓਸ ਜੀਵ ੮ ਗੁਣ ਪੂਰੇ ਹੋ ਜਾਦੇ ਨੇ ਓਹ ਪੂਰਨ ਬ੍ਰਹਮ ਹੋ ਜਾਦਾ ਓਹ ਆਪ ਪ੍ਰਮੇਸਰ ਹੀ ਹੁੰਦਾ ਜੋ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਕਿ ਭਰਮ ਦੀ ਲਕੀਰ ਮਿਟਾ ਕਿ  ੧ ਹੋ ਜਾਦਾਂ ,,,???

ਬ੍ਰਹਮ ਗਿਆਨੀ ਆਪ ਪ੍ਰਮੇਸਰ ।।